Quitting Smoking with MSK's Tobacco Treatment Program
This video explains why quitting smoking is important for people who have cancer. It also gives an overview of how MSK's Tobacco Treatment Program can help you quit.
ਜਿਆਦਾ ਜਾਣੋ

ਤੰਬਾਕੂ ਦੀ ਵਰਤੋਂ ਦਾ ਸਿੱਟਾ ਗੰਭੀਰ ਸਿਹਤ ਸਮੱਸਿਆਵਾਂ ਦੇ ਰੂਪ ਵਿੱਚ ਨਿਕਲ ਸਕਦਾ ਹੈ, ਜਿੰਨ੍ਹਾਂ ਵਿੱਚ ਫੇਫੜਿਆਂ, ਗਲ਼ੇ, ਅਤੇ ਸਿਰ ਅਤੇ ਗਰਦਨ ਦਾ ਕੈਂਸਰ ਵੀ ਸ਼ਾਮਲ ਹੈ। 1990ਵਿਆਂ ਦੇ ਮੱਧ ਤੋਂ ਲੈਕੇ, ਮੈਮੋਰੀਅਲ ਸਲੋਨ ਕੇਟਰਿੰਗ ਦੇ ਤੰਬਾਕੂ ਇਲਾਜ ਪ੍ਰੋਗਰਾਮ ਨੇ ਹਜ਼ਾਰਾਂ ਵਿਅਕਤੀ ਵਿਸ਼ੇਸ਼ਾਂ ਨੂੰ ਤੰਬਾਕੂ ਉਤਪਾਦਾਂ ਦੀ ਵਰਤੋਂ ਬੰਦ ਕਰਨ ਵਿੱਚ ਮਦਦ ਕੀਤੀ ਹੈ।

ਤੰਬਾਕੂ ਇਲਾਜ ਮਾਹਰਾਂ ਦੀ ਸਾਡੀ ਟੀਮ ਕੈਂਸਰ ਦੀ ਤਸ਼ਖੀਸ ਕੀਤੇ ਗਏ ਲੋਕਾਂ, ਉਹਨਾਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਜਿੰਨ੍ਹਾਂ ਨੂੰ ਕਦੇ ਵੀ ਕੈਂਸਰ ਨਹੀਂ ਹੋਇਆ, ਅਤੇ ਕੈਂਸਰ ਤੋਂ ਬਚ ਨਿਕਲਣ ਵਾਲਿਆਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ। ਸਾਡਾ ਪ੍ਰੋਗਰਾਮ ਹਰ ਕਿਸੇ ਵਾਸਤੇ ਖੁੱਲ੍ਹਾ ਹੈ। ਅਸੀਂ ਅਕਸਰ ਭਾਈਚਾਰੇ ਵਿਚਲੇ ਡਾਕਟਰਾਂ ਨਾਲ ਉਹਨਾਂ ਦੀ ਸਿਹਤ ’ਤੇ ਤੰਬਾਕੂ ਦੇ ਪ੍ਰਭਾਵ ਬਾਰੇ ਚਿੰਤਤ ਮਰੀਜ਼ਾਂ ਵਾਸਤੇ ਵਿਸ਼ੇਸ਼-ਵਿਉਂਤਬੱਧ ਤੰਬਾਕੂ ਛੱਡਣ ਦੀਆਂ ਯੋਜਨਾਵਾਂ ਸਥਾਪਤ ਕਰਨ ਲਈ ਕੰਮ ਕਰਦੇ ਹਾਂ।

ਸਾਡੀਆਂ ਸੇਵਾਵਾਂ

ਤੰਬਾਕੂ ਦੀ ਵਰਤੋਂ ਨੂੰ ਰੋਕਣਾ – ਚਾਹੇ ਇਹ ਤੰਬਾਕੂਨੋਸ਼ੀ ਕੀਤੀ ਗਈ ਹੋਵੇ, ਚਬਾਇਆ ਗਿਆ ਹੋਵੇ, ਜਾਂ ਸਾਹ ਰਾਹੀਂ ਲਿਆ ਗਿਆ ਹੋਵੇ – ਕੁਝ ਹੱਦ ਤੱਕ ਚੁਣੌਤੀਪੂਰਨ ਹੈ ਕਿਉਂਕਿ ਸਰੀਰ ਤੰਬਾਕੂ ਦੀ ਨਿਕੋਟੀਨ ਦਾ ਆਦੀ ਹੋ ਜਾਂਦਾ ਹੈ। ਨਿਕੋਟੀਨ ਨੂੰ ਵਾਪਸ ਲੈਣਾ ਸ਼ਕਤੀਸ਼ਾਲੀ ਲਾਲਸਾਵਾਂ ਅਤੇ ਅਣਸੁਖਾਵੇਂ ਲੱਛਣਾਂ ਦਾ ਕਾਰਨ ਬਣ ਸਕਦਾ ਹੈ, ਜਿਵੇਂ ਕਿ ਚਿੜਚਿੜਾਪਣ, ਬੇਚੈਨੀ, ਧਿਆਨ ਲਾਉਣ ਵਿੱਚ ਮੁਸ਼ਕਿਲ, ਅਤੇ ਮਿਜ਼ਾਜ ਵਿੱਚ ਤਬਦੀਲੀਆਂ।

ਵੀਡੀਓ | 00:44

Vaping to Quit Smoking

Hear MSK psychologist Jamie Ostroff examine whether vaping helps smokers quit.
ਵੀਡੀਓ ਦੇ ਵੇਰਵੇ

ਸਾਡਾ ਤੰਬਾਕੂ ਇਲਾਜ ਪ੍ਰੋਗਰਾਮ ਤੁਹਾਨੂੰ ਤੰਬਾਕੂਨੋਸ਼ੀ ਛੱਡਣ ਵਿੱਚ ਮਦਦ ਕਰਨ ਲਈ ਪਹੁੰਚਾਂ ਦੀ ਇੱਕ ਵਿਸ਼ਾਲ ਲੜੀ ਨੂੰ ਉਲੀਕਦਾ ਹੈ। ਅਸੀਂ ਇਸ ਸਰੀਰਕ ਲਤ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਅਤੇ ਤੰਬਾਕੂਨੋਸ਼ੀ ਕਰਨ ਦੀ ਇੱਛਾ ਦਾ ਵਿਰੋਧ ਕਰਨ ਲਈ ਵਿਭਿੰਨ ਰਣਨੀਤੀਆਂ ਦੀ ਵਰਤੋਂ ਕਰਨ ਵਿੱਚ ਮੁਹਾਰਤ ਹਾਸਲ ਕਰਨ ਲਈ ਸੁਰੱਖਿਅਤ ਅਤੇ ਅਸਰਦਾਰ ਦਵਾਈਆਂ ਅਤੇ ਨਵੀਨਤਮ ਵਿਵਹਾਰਕ ਤਕਨੀਕਾਂ ਦੀ ਵਰਤੋਂ ਕਰਦੇ ਹਾਂ।

ਅਸੀਂ ਇੱਕ ਵਿਅਕਤੀਗਤ ਇੱਕ-ਘੰਟੇ ਦੇ ਸਲਾਹ-ਮਸ਼ਵਰੇ ਨਾਲ ਸ਼ੁਰੂਆਤ ਕਰਦੇ ਹਾਂ ਜਿਸਨੂੰ ਤੁਹਾਡੇ ਬਾਰੇ, ਤੁਹਾਡੇ ਤੰਬਾਕੂ ਦੀ ਵਰਤੋਂ ਅਤੇ ਤੰਬਾਕੂਨੋਸ਼ੀ ਛੱਡਣ ਦੇ ਇਤਿਹਾਸ, ਤੰਬਾਕੂਨੋਸ਼ੀ ਛੱਡਣ ਵਾਸਤੇ ਤੁਹਾਡੀ ਤਿਆਰੀ, ਤਣਾਓ ਨਾਲ ਸਿੱਝਣ ਦੇ ਤੁਹਾਡੇ ਤਰੀਕਿਆਂ, ਤੰਬਾਕੂਨੋਸ਼ੀ ਛੱਡਣ ਵਾਸਤੇ ਤੁਹਾਡੀ ਸਮਾਜਕ ਸਹਾਇਤਾ, ਅਤੇ ਹੋਰ ਮੁੱਦਿਆਂ ਬਾਰੇ ਸਿੱਖਣ ਵਿੱਚ ਸਾਡੀ ਮਦਦ ਕਰਨ ਲਈ ਵਿਉਂਤਿਆ ਗਿਆ ਹੈ ਜੋ ਤੰਬਾਕੂਨੋਸ਼ੀ ਛੱਡਣ ਅਤੇ ਤੰਬਾਕੂਨੋਸ਼ੀ ਛੱਡਣ ਦੀ ਤੁਹਾਡੀ ਕੋਸ਼ਿਸ਼ ਵਿੱਚ ਮਦਦ ਕਰ ਸਕਦੇ ਹਨ ਜਾਂ ਇਹਨਾਂ ਵਿੱਚ ਰੁਕਾਵਟ ਪਾ ਸਕਦੇ ਹਨ। ਅਸੀਂ ਤੁਹਾਡੇ ਡਾਕਟਰੀ ਇਤਿਹਾਸ ਅਤੇ ਵਰਤਮਾਨ ਸਿਹਤ ਅਵਸਥਾ ਦੀ ਵੀ ਸਮੀਖਿਆ ਕਰਾਂਗੇ।

ਅਸੀਂ ਇੱਕ ਵਿਅਕਤੀਗਤ ਤੰਬਾਕੂਨੋਸ਼ੀ ਛੱਡਣ ਦੀ ਯੋਜਨਾ ਵਿਕਸਤ ਕਰਨ ਲਈ ਤੁਹਾਡੇ ਨਾਲ ਕੰਮ ਕਰਦੇ ਹਾਂ ਜੋ ਤੁਹਾਡੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਵੱਧ ਤੋਂ ਵੱਧ ਕਰੇਗੀ। ਅਤੇ ਅਸੀਂ ਇਸਨੂੰ ਤੁਹਾਡੀ ਆਪਣੀ ਚਾਲ ਨਾਲ ਕਰਾਂਗੇ, ਤਾਂ ਜੋ ਤੁਸੀਂ ਸਾਡੇ ਵੱਲੋਂ ਇਕੱਠਿਆਂ ਤੈਅ ਕੀਤੇ ਟੀਚਿਆਂ ਦੇ ਸਮੇਂ ਦੇ ਨਾਲ ਸਹਿਜ ਮਹਿਸੂਸ ਕਰ ਸਕੋਂ।

ਚਕਿਤਸਾਵਾਂ ਵਿੱਚ ਨਿਕੋਟੀਨ ਦੀ ਬਦਲੀ ਅਤੇ ਹੋਰ ਤੰਬਾਕੂ ਛੱਡੋ ਦਵਾਈਆਂ ਸ਼ਾਮਲ ਹੋ ਸਕਦੀਆਂ ਹਨ, ਅਤੇ ਨਾਲ ਹੀ ਤੰਬਾਕੂ ਦੀਆਂ ਇੱਛਾਵਾਂ ਅਤੇ ਲਾਲਸਾਵਾਂ ਦਾ ਪ੍ਰਬੰਧਨ ਕਰਨ ਵਾਸਤੇ ਵਿਹਾਰਕ ਵਿਵਹਾਰਕ ਰਣਨੀਤੀਆਂ ਵੀ ਸ਼ਾਮਲ ਹੋ ਸਕਦੀਆਂ ਹਨ। ਅਸੀਂ ਸ਼ਾਂਤਕਾਰੀ, ਤਣਾਅ ਪ੍ਰਬੰਧਨ ਦੀਆਂ ਤਕਨੀਕਾਂ, ਅਤੇ ਮਿਜ਼ਾਜ ਪ੍ਰਬੰਧਨ ਦੀਆਂ ਪਹੁੰਚਾਂ ਵੀ ਸਿਖਾਉਂਦੇ ਹਾਂ, ਅਤੇ ਵਿਅਕਤੀਗਤ ਅਤੇ ਗਰੁੱਪ ਸਥਾਪਨਾਵਾਂ ਵਿੱਚ ਸਲਾਹ-ਮਸ਼ਵਰੇ ਦੀ ਪੇਸ਼ਕਸ਼ ਕਰਦੇ ਹਾਂ।

ਤੰਬਾਕੂਨੋਸ਼ੀ ਛੱਡਣ ਦੇ ਬਾਅਦ ਤੰਬਾਕੂ ਦੀ ਵਰਤੋਂ ਦੇ ਮੁੜ-ਵਾਪਰਨ ਨੂੰ ਰੋਕਣਾ ਸਾਡੀ ਪਹੁੰਚ ਦਾ ਕੇਂਦਰ ਬਿੰਦੂ ਹੈ, ਅਤੇ ਅਸੀਂ “ਸਲਿੱਪਾਂ” ਨੂੰ ਰੋਕਣ ਜਾਂ ਸੰਭਾਲਣ ਅਤੇ ਲੰਬੀ-ਮਿਆਦ ਦੀ ਸਫਲਤਾ ਨੂੰ ਬਣਾਈ ਰੱਖਣ ਲਈ ਵਿਸ਼ੇਸ਼ ਹੁਨਰਾਂ ਬਾਰੇ ਕੋਚਿੰਗ ਪ੍ਰਦਾਨ ਕਰਦੇ ਹਾਂ।

ਕੈਂਸਰ ਵਾਲੇ ਲੋਕਾਂ ਲਈ

ਉਹਨਾਂ ਲੋਕਾਂ ਵਾਸਤੇ ਜਿੰਨ੍ਹਾਂ ਵਿੱਚ ਕੈਂਸਰ ਦੀ ਤਸ਼ਖੀਸ ਕੀਤੀ ਗਈ ਹੈ – ਚਾਹੇ ਕੈਂਸਰ ਤੰਬਾਕੂ ਨਾਲ ਸਬੰਧਿਤ ਨਾ ਵੀ ਹੋਵੇ – ਤੰਬਾਕੂਨੋਸ਼ੀ ਛੱਡਣਾ ਸਰਜਰੀ ਦੌਰਾਨ ਉਲਝਣਾਂ ਦੇ ਖਤਰੇ ਨੂੰ ਘੱਟ ਕਰਨ, ਕਿਸੇ ਆਪਰੇਸ਼ਨ ਤੋਂ ਤੇਜ਼ੀ ਨਾਲ ਮੁੜ-ਸਿਹਤਯਾਬੀ ਹਾਸਲ ਕਰਨ, ਅਣਚਾਹੇ ਅਸਰਾਂ ਵਾਸਤੇ ਖਤਰੇ ਨੂੰ ਘੱਟ ਕਰਨ, ਕੀਮੋਥੈਰੇਪੀ ਅਤੇ ਰੇਡੀਏਸ਼ਨ ਪ੍ਰਤੀ ਹੁੰਗਾਰੇ ਵਿੱਚ ਸੁਧਾਰ ਕਰਨ, ਅਤੇ ਸੰਭਵ ਤੌਰ ’ਤੇ ਤੁਹਾਨੂੰ ਵਧੇਰੇ ਲੰਬੇ ਸਮੇਂ ਤੱਕ ਜਿਉਣ ਦੇ ਯੋਗ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਹੋਰਨਾਂ ਸੰਭਾਵੀ ਲਾਭਾਂ ਵਿੱਚੋਂ, ਤੰਬਾਕੂਨੋਸ਼ੀ ਛੱਡਣ ਨੂੰ ਕੈਂਸਰ ਦੇ ਵਾਪਸ ਆਉਣ ਦੇ ਖਤਰੇ ਅਤੇ ਨਵੇਂ ਕੈਂਸਰਾਂ ਦੇ ਵਿਕਾਸ ਨੂੰ ਘੱਟ ਕਰਨ ਲਈ ਵੀ ਦਿਖਾਇਆ ਗਿਆ ਹੈ।

ਇੱਕ ਕੈਂਸਰ ਸੈਂਟਰ ਟੀਮ ਵਜੋਂ, ਅਸੀਂ ਕੈਂਸਰ ਵਾਲੇ ਲੋਕਾਂ ਦੇ ਵਿਲੱਖਣ ਸ਼ੰਕਿਆਂ ਅਤੇ ਚੁਣੌਤੀਆਂ ਬਾਰੇ ਜਾਣਦੇ ਹਾਂ। ਅਤੇ ਹਾਲਾਂਕਿ ਕੈਂਸਰ ਵਾਲੇ ਲੋਕ ਅਸਲ ਵਿੱਚ ਤੰਬਾਕੂਨੋਸ਼ੀ ਛੱਡਣ ਵਿੱਚ ਸਭ ਤੋਂ ਵੱਧ ਸਫਲ ਲੋਕਾਂ ਵਿੱਚੋਂ ਇੱਕ ਹੁੰਦੇ ਹਨ, ਪਰ ਅਸੀਂ ਸਮਝਦੇ ਹਾਂ ਕਿ ਇਹ ਮੁਸ਼ਕਿਲ ਹੈ – ਖਾਸ ਕਰਕੇ ਜਦ ਤੁਸੀਂ ਕਿਸੇ ਗੰਭੀਰ ਬਿਮਾਰੀ ਦੇ ਤਣਾਓ ਨਾਲ ਸਿੱਝਣ ਲਈ ਸੰਘਰਸ਼ ਕਰਦੇ ਹੋ।

ਤੰਬਾਕੂਨੋਸ਼ੀ ਛੱਡਣ ਦੇ ਸਿਹਤ ਸਬੰਧੀ ਲਾਭ

ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਸਿਹਤ ਲਾਭ ਲਗਭਗ ਤੁਰੰਤ ਸ਼ੁਰੂ ਹੋ ਜਾਂਦੇ ਹਨ। 24 ਘੰਟਿਆਂ ਦੇ ਅੰਦਰ, ਤੁਹਾਡੇ ਦਿਲ ਦੀ ਦਰ ਵਾਪਸ ਸਾਧਾਰਨ ਹੋ ਜਾਂਦੀ ਹੈ, ਤੁਹਾਡੇ ਖੂਨ ਵਿੱਚ ਕਾਰਬਨ ਮੋਨੋਆਕਸਾਈਡ (ਜੋ ਖੂਨ ਦੀ ਆਕਸੀਜਨ ਲੈਕੇ ਜਾਣ ਦੀ ਯੋਗਤਾ ਨੂੰ ਘੱਟ ਕਰਦੀ ਹੈ) ਦਾ ਪੱਧਰ ਘਟ ਜਾਂਦਾ ਹੈ, ਅਤੇ ਤੁਹਾਡੇ ਦਿਲ ਦੇ ਦੌਰੇ ਦਾ ਖਤਰਾ ਘਟ ਜਾਂਦਾ ਹੈ। ਸਮਾਂ ਪਾਕੇ, ਤੁਹਾਡੇ ਫੇਫੜਿਆਂ ਦੇ ਪ੍ਰਕਾਰਜ ਵਿੱਚ ਜਿਕਰਯੋਗ ਤਰੀਕੇ ਨਾਲ ਸੁਧਾਰ ਹੋ ਜਾਂਦਾ ਹੈ।

ਤੁਸੀਂ ਸੰਭਵ ਤੌਰ ’ਤੇ ਵਧੇਰੇ ਸਿਹਤਮੰਦ ਮਹਿਸੂਸ ਕਰੋਂਗੇ ਅਤੇ ਦੇਖੋਂਗੇ, ਪੈਸੇ ਦੀ ਬੱਚਤ ਕਰੋਂਗੇ, ਅਤੇ ਹੋਰਨਾਂ ਲੋਕਾਂ ਨੂੰ ਸੈਕੰਡਹੈਂਡ ਧੂੰਏਂ ਦੇ ਸੰਪਰਕ ਵਿੱਚ ਆਉਣ ਤੋਂ ਬਚਾਵੋਂਗੇ।

ਤੰਬਾਕੂ ਛੁਡਾਉਣ ਨਾਲ ਸਬੰਧਿਤ ਸਾਡੀ ਮੁਹਾਰਤ ਅਤੇ ਖੋਜ ਬਾਰੇ ਹੋਰ ਜਾਣੋ।

  • Tobacco Treatment and Cessation Clinical Trials & Research
    Learn about active Tobacco treatment and cessation clinical trials and research happening now at Memorial Sloan Kettering Cancer Center, some of which may be available here before anywhere else.
  • MSK's Tobacco Treatment Team
    Our experts understand physical and psychosocial addiction and emotional dependences. We are committed to helping you achieve your goal of a tobacco-free life.
  • Your Guide to Quitting Smoking
    The information in this guide will help you understand the benefits of quitting smoking, identify the reasons you may want to quit smoking, and help you to quit safely and effectively.
  • FAQs about Quitting Smoking and Cancer Care
    Trying to quit smoking? Find answers to frequently asked questions about undertaking this difficult task.
  • FAQs About Electronic Cigarettes
    Key things to know about these battery-powered vaporizers that deliver nicotine and other additives in an aerosol format.

ਕੈਂਸਰ ਦੇਖਭਾਲ ਦੇ ਇੱਕ ਪ੍ਰਮੁੱਖ ਪ੍ਰਦਾਤਾ ਵਜੋਂ, ਅਸੀਂ ਆਪਣੇ ਸਟਾਫ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਸਿਹਤਮੰਦ, ਤੰਬਾਕੂ ਮੁਕਤ ਵਾਤਾਵਰਣ ਪ੍ਰਦਾਨ ਕਰਦੇ ਹਾਂ. ਹਸਪਤਾਲ ਦੇ ਅੰਦਰ ਜਾਂ ਬਾਹਰ ਸਿਗਰਟ ਪੀਣ ਜਾਂ ਹੋਰ ਤੰਬਾਕੂ ਉਤਪਾਦਾਂ ਦੀ ਵਰਤੋਂ ਦੀ ਆਗਿਆ ਨਹੀਂ ਹੈ।

ਸਾਡੇ ਨਾਲ ਸੰਪਰਕ ਕਰੋ

ਤੰਬਾਕੂ ਇਲਾਜ ਪ੍ਰੋਗਰਾਮ
ਮੈਮੋਰੀਅਲ ਸਲੋਨ ਕੇਟਰਿੰਗ ਕਾਊਂਸਲਿੰਗ ਸੈਂਟਰ
641 ਲੈਕਸਿੰਗਟਨ ਐਵੇਨਿਊ, 7ਵੀਂ ਮੰਜ਼ਿਲ
ਨਿਊਯਾਰਕ, ਐਨਵਾਈ 10022

ਮੁਲਾਕਾਤਾਂ: 212-610-0507

ਅਸੀਂ ਜ਼ਿਆਦਾਤਰ ਪ੍ਰਮੁੱਖ ਬੀਮਾ ਯੋਜਨਾਵਾਂ ਨੂੰ ਸਵੀਕਾਰ ਕਰਦੇ ਹਾਂ। ਸਿਹਤ ਬੀਮਾਕਰਤਾਵਾਂ ਬਾਰੇ ਹੋਰ ਜਾਣੋ ਜੋ ਮੈਮੋਰੀਅਲ ਸਲੋਨ ਕੇਟਰਿੰਗ ਵਿਖੇ ਕਵਰੇਜ ਪ੍ਰਦਾਨ ਕਰਦੇ ਹਨ