ਇਹ ਜਾਣਕਾਰੀ ਦੱਸਦੀ ਹੈ ਕਿ ਤੁਹਾਡੀ ਉਪਚਾਰਾਤਮਕ ਰੇਡੀਏਸ਼ਨ ਥੈਰੇਪੀ ਦੇ ਸਿਮੂਲੇਸ਼ਨ ਅਤੇ ਇਲਾਜਾਂ ਦੌਰਾਨ ਕੀ ਉਮੀਦ ਕਰਨੀ ਚਾਹੀਦੀ ਹੈ। ਇਹ ਤੁਹਾਨੂੰ ਹੋ ਸਕਣ ਵਾਲੇ ਬੁਰੇ ਪ੍ਰਭਾਵਾਂ ਦੀ ਵੀ ਵਿਆਖਿਆ ਕਰਦੀ ਹੈ।
ਤੁਹਾਡੇ ਸਿਮੂਲੇਸ਼ਨ ਤੋਂ ਪਹਿਲਾਂ
ਡਿਵਾਈਸਾਂ ਨੂੰ ਆਪਣੀ ਚਮੜੀ ਤੋਂ ਹਟਾਓ
ਤੁਸੀਂ ਆਪਣੀ ਚਮੜੀ ’ਤੇ ਕੁਝ ਡਿਵਾਈਸਾਂ ਪਹਿਨ ਸਕਦੇ ਹੋ। ਤੁਹਾਡੇ ਸਿਮੂਲੇਸ਼ਨ ਜਾਂ ਇਲਾਜ ਤੋਂ ਪਹਿਲਾਂ, ਡਿਵਾਈਸ ਨਿਰਮਾਤਾ ਤੁਹਾਨੂੰ ਇਹ ਸਿਫਾਰਸ਼ ਕਰਦੇ ਹਨ ਕਿ ਤੁਸੀਂ ਆਪਣੇ:
- ਕੰਟੀਨਿਯੂਸ ਗਲੂਕੋਜ਼ ਮਾਨੀਟਰ (ਸੀ ਜੀ ਐਮ)
- ਇੰਸੂਲਿਨ ਪੰਪ
ਜੇਕਰ ਤੁਸੀਂ ਇਹਨਾਂ ਵਿੱਚੋਂ ਇੱਕ ਦੀ ਵਰਤੋਂ ਕਰਦੇ ਹੋ, ਤਾਂ ਆਪਣੇ ਰੇਡੀਏਸ਼ਨ ਔਨਕੋਲੋਜਿਸਟ ਨੂੰ ਪੁੱਛੋ ਕਿ ਕੀ ਤੁਹਾਨੂੰ ਇਸਨੂੰ ਉਤਾਰਨ ਦੀ ਲੋੜ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਆਪਣੇ ਸਿਮੂਲੇਸ਼ਨ ਜਾਂ ਇਲਾਜ ਤੋਂ ਬਾਅਦ ਪਾਉਣ ਲਈ ਇੱਕ ਵਾਧੂ ਡਿਵਾਈਸ ਲਿਆਉਣਾ ਯਕੀਨੀ ਬਣਾਓ।
ਹੋ ਸਕਦਾ ਹੈ ਕਿ ਤੁਸੀਂ ਸੁਨਿਸ਼ਚਿਤ ਨਾ ਹੋਵੋ ਕਿ ਤੁਹਾਡੀ ਡਿਵਾਈਸ ਦੇ ਬੰਦ ਹੋਣ ’ਤੇ ਆਪਣੇ ਗਲੂਕੋਜ਼ ਦਾ ਪ੍ਰਬੰਧਨ ਕਿਵੇਂ ਕਰਨਾ ਹੈ। ਜੇਕਰ ਅਜਿਹਾ ਹੈ, ਤਾਂ ਆਪਣੀ ਮੁਲਾਕਾਤ ਤੋਂ ਪਹਿਲਾਂ, ਉਸ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਜੋ ਤੁਹਾਡੀ ਡਾਇਬੀਟੀਜ਼ ਦੇਖਭਾਲ ਦਾ ਪ੍ਰਬੰਧਨ ਕਰਦਾ ਹੈ।
ਤੁਹਾਡੇ ਸਿਮੂਲੇਸ਼ਨ ਦੇ ਦੌਰਾਨ
ਸਿਮੂਲੇਸ਼ਨ (ਮੈਪਿੰਗ ਜਾਂ ਪਲੈਨਿੰਗ ਸੈਸ਼ਨ ਵੀ ਕਿਹਾ ਜਾਂਦਾ ਹੈ) ਤੁਹਾਡੇ ਰੇਡੀਏਸ਼ਨ ਇਲਾਜਾਂ ਦੀ ਯੋਜਨਾ ਬਣਾਉਣ ਦੀ ਇੱਕ ਪ੍ਰਕਿਰਿਆ ਹੈ। ਇਹ ਤੁਹਾਡੇ ਇਲਾਜ ਦੀ ਸਾਈਟ ਦਾ ਖਾਕਾ ਤਿਆਰ ਕਰਨ ਲਈ ਕੀਤੀ ਜਾਂਦੀ ਹੈ, ਯਕੀਨੀ ਬਣਾਓ ਕਿ ਤੁਹਾਨੂੰ ਰੇਡੀਏਸ਼ਨ ਦੀ ਸਹੀ ਖੁਰਾਕ (ਮਾਤਰਾ) ਮਿਲਦੀ ਹੈ, ਅਤੇ ਰੇਡੀਏਸ਼ਨ ਦੀ ਉਸ ਮਾਤਰਾ ਨੂੰ ਸੀਮਤ ਕਰੋ ਜੋ ਤੁਹਾਡੇ ਇਲਾਜ ਦੀ ਸਾਈਟ ਦੇ ਨੇੜਲੇ ਟਿਸ਼ੂਆਂ ਤੱਕ ਪਹੁੰਚਦੀ ਹੈ।
ਤੁਹਾਡੇ ਸਿਮੂਲੇਸ਼ਨ ਦੇ ਦੌਰਾਨ, ਅਸੀਂ ਤੁਹਾਡੇ ਸਰੀਰ ਦੇ ਹਿੱਸੇ ਦਾ ਇੱਕ ਸਾਂਚਾ ਬਣਾ ਸਕਦੇ ਹਾਂ (ਚਿੱਤਰ 1 ਦੇਖੋ)।
ਤੁਸੀਂ ਆਪਣੇ ਸਿਮੂਲੇਸ਼ਨ ਅਤੇ ਤੁਹਾਡੇ ਸਾਰੇ ਇਲਾਜਾਂ ਦੌਰਾਨ ਸਾਂਚੇ ਦੀ ਵਰਤੋਂ ਕਰੋਗੇ ਤਾਂ ਜੋ ਤੁਹਾਨੂੰ ਸਥਿਰ ਰਹਿਣ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਜਾ ਸਕੇ ਕਿ ਤੁਸੀਂ ਹਰ ਵਾਰ ਇੱਕੋ ਸਥਿਤੀ ਵਿੱਚ ਹੁੰਦੇ ਹੋ। ਸਾਂਚਾ ਬਣਾਉਣ ਵਿੱਚ ਲਗਭਗ 15 ਮਿੰਟ ਲੱਗਣਗੇ।
ਤੁਹਾਡੇ ਇਲਾਜ ਦੌਰਾਨ
ਇੱਕ ਸਟਾਫ ਮੈਂਬਰ ਤੁਹਾਨੂੰ ਇਲਾਜ ਵਾਲੇ ਕਮਰੇ ਵਿੱਚ ਲਿਆਏਗਾ। ਉੱਥੇ, ਤੁਹਾਨੂੰ ਰੇਡੀਏਸ਼ਨ ਥੈਰੇਪਿਸਟ ਮਿਲੇਗਾ ਅਤੇ ਇਲਾਜ ਦੀ ਮੇਜ਼ ’ਤੇ ਤੁਹਾਡੀ ਮਦਦ ਕਰੇਗਾ (ਚਿੱਤਰ 2 ਦੇਖੋ)। ਤੁਸੀਂ ਬਿਲਕੁਲ ਉਸੇ ਤਰ੍ਹਾਂ ਦੀ ਸਥਿਤੀ ਵਿੱਚ ਹੋਵੋਗੇ ਜਿਵੇਂ ਤੁਸੀਂ ਆਪਣੇ ਸਿਮੂਲੇਸ਼ਨ ਦੌਰਾਨ ਸੀ। ਫਿਰ, ਤੁਸੀਂ ਆਪਣਾ ਇਲਾਜ ਕਰਵਾਓਗੇ।
ਤੁਹਾਡੀ ਇਲਾਜ ਯੋਜਨਾ ’ਤੇ ਨਿਰਭਰ ਕਰਦੇ ਹੋਏ, ਤੁਸੀਂ 15 ਤੋਂ 90 ਮਿੰਟ ਤੱਕ ਇਲਾਜ ਦੇ ਕਮਰੇ ਵਿੱਚ ਹੋਵੋਗੇ। ਇਸ ਵਿੱਚੋਂ ਜ਼ਿਆਦਾਤਰ ਸਮਾਂ ਇਹ ਯਕੀਨੀ ਬਣਾਉਣ ਵਿੱਚ ਬਿਤਾਇਆ ਜਾਵੇਗਾ ਕਿ ਤੁਸੀਂ ਸਹੀ ਸਥਿਤੀ ਵਿੱਚ ਹੋ। ਰੇਡੀਏਸ਼ਨ ਥੈਰੇਪਿਸਟ ਕਮਰੇ ਦੇ ਅੰਦਰ ਅਤੇ ਬਾਹਰ ਜਾਏਗਾ, ਪਰ ਉਹ ਤੁਹਾਨੂੰ ਪੂਰਾ ਸਮਾਂ ਦੇਖ ਅਤੇ ਸੁਣ ਸਕਣਗੇ।
ਬੁਰੇ ਪ੍ਰਭਾਵ
ਤੁਹਾਡੇ ਇਲਾਜ ਦੇ ਦੌਰਾਨ ਅਤੇ ਬਾਅਦ ਵਿੱਚ ਸ਼ਾਇਦ ਤੁਹਾਡੇ ਕੁਝ ਬੁਰੇ ਪ੍ਰਭਾਵ ਹੋਣਗੇ। ਤੁਹਾਡੇ ਉੱਪਰ ਕੀ ਪ੍ਰਭਾਵ ਹੁੰਦਾ(ਹੁੰਦੇ) ਹੈ(ਹਨ) ਇਹ ਤੁਹਾਡੇ ਸਰੀਰ ਦੇ ਇਲਾਜ ਕੀਤੇ ਜਾ ਰਹੇ ਖੇਤਰ ’ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡੇ ਉੱਤੇ ਕੋਈ ਬੁਰੇ ਪ੍ਰਭਾਵ ਹਨ, ਤਾਂ ਆਪਣੀ ਰੇਡੀਏਸ਼ਨ ਥੈਰੇਪੀ ਟੀਮ ਦੇ ਕਿਸੇ ਮੈਂਬਰ ਨੂੰ ਦੱਸਣਾ ਯਕੀਨੀ ਬਣਾਓ। ਅਸੀਂ ਉਹਨਾਂ ਪ੍ਰਭਾਵਾਂ ਦੇ ਪ੍ਰਬੰਧਨ ਵਿੱਚ ਤੁਹਾਡੀ ਮਦਦ ਕਰਾਂਗੇ।
ਤੁਹਾਨੂੰ ਹੇਠਾਂ ਦਿੱਤੇ 1 ਜਾਂ ਵੱਧ ਬੁਰੇ ਪ੍ਰਭਾਵ ਹੋ ਸਕਦੇ ਹਨ:
- ਮਤਲੀ ਜਾਂ ਉਲਟੀਆਂ: ਮਤਲੀ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਲਟੀ ਕਰ ਸਕਦੇ ਹੋ। ਤੁਹਾਡੇ ਇਲਾਜ ਦੌਰਾਨ ਤੁਹਾਨੂੰ ਮਤਲੀ, ਉਲਟੀਆਂ, ਜਾਂ ਦੋਵੇਂ ਹੋ ਸਕਦੇ ਹਨ। ਅਸੀਂ ਇਸ ਨੂੰ ਰੋਕਣ ਵਿੱਚ ਮਦਦ ਕਰਨ ਲਈ ਇੱਕ ਮਤਲੀ ਵਿਰੋਧੀ ਦਵਾਈ ਲਿਖ ਸਕਦੇ ਹਾਂ। ਤੁਸੀਂ ਆਪਣੇ ਹਰੇਕ ਇਲਾਜ ਤੋਂ 30 ਮਿੰਟ ਪਹਿਲਾਂ ਦਵਾਈ ਲਓਗੇ।
- ਅਸੋਫ਼ਜਾਇਟਸ: ਅਸੋਫ਼ਜਾਇਟਸ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਭੋਜਨ ਨਲੀ (ਭੋਜਨ ਦੀ ਪਾਈਪ) ਵਿੱਚ ਖਾਰਸ਼ ਹੁੰਦੀ ਹੈ ਜਾਂ ਇਹ ਸੁੱਜ ਜਾਂਦੀ ਹੈ। ਇਹ ਕੁਝ ਨਿਗਲਣਾ ਮੁਸ਼ਕਲ ਜਾਂ ਦਰਦਾਇਕ ਬਣਾ ਸਕਦੀ ਹੈ। ਜੇ ਤੁਹਾਡੀ ਭੋਜਨ ਨਲੀ ਦਾ ਇਲਾਜ ਕੀਤਾ ਜਾ ਰਿਹਾ ਹੈ, ਤਾਂ ਤੁਹਾਡੇ ਇਲਾਜ ਦੇ ਖਤਮ ਹੋਣ ਤੋਂ ਲਗਭਗ 1 ਹਫ਼ਤੇ ਬਾਅਦ ਤੁਹਾਨੂੰ ਅਸੋਫ਼ਜਾਇਟਸ ਸ਼ੁਰੂ ਹੋ ਸਕਦਾ ਹੈ। ਅਸੋਫ਼ਜਾਇਟਸ 1 ਹਫ਼ਤੇ ਤੱਕ ਰਹਿ ਸਕਦਾ ਹੈ। ਅਸੀਂ ਤੁਹਾਡੇ ਨਾਲ ਇਸਦਾ ਪ੍ਰਬੰਧਨ ਕਰਨ ਦੇ ਤਰੀਕਿਆਂ ਬਾਰੇ ਗੱਲ ਕਰਾਂਗੇ।
- ਅੰਤੜੀਆਂ ਵਿੱਚ ਤਬਦੀਲੀਆਂ: ਤੁਹਾਡੇ ਇਲਾਜ ਦੌਰਾਨ, ਤੁਹਾਡੀਆਂ ਅੰਤੜੀਆਂ ਦੀ ਹਰਕਤ ਨਰਮ ਹੋ ਸਕਦੀ ਹੈ ਜਾਂ ਆਮ ਨਾਲੋਂ ਜ਼ਿਆਦਾ ਹਰਕਤ ਹੋ ਸਕਦੀਆਂ ਹੈ।
- ਚਮੜੀ ਦੀਆਂ ਪ੍ਰਤੀਕਿਰਿਆਵਾਂ: ਤੁਹਾਡੇ ਇਲਾਜ ਦੇ ਲਗਭਗ 2 ਤੋਂ 3 ਹਫ਼ਤਿਆਂ ਬਾਅਦ ਤੁਹਾਡੀ ਚਮੜੀ ਗੁਲਾਬੀ ਜਾਂ ਰੰਗਦਾਰ ਹੋ ਸਕਦੀ ਹੈ। ਜਿਵੇਂ-ਜਿਵੇਂ ਤੁਸੀਂ ਇਲਾਜ ਜਾਰੀ ਰੱਖਦੇ ਹੋ, ਇਹ ਚਮਕਦਾਰ ਲਾਲ ਜਾਂ ਬਹੁਤ ਗੂੜੀ ਹੋ ਸਕਦੀ ਹੈ। ਇਹ ਖੁਸ਼ਕ ਅਤੇ ਖਾਰਸ਼ ਵਾਲੀ ਵੀ ਮਹਿਸੂਸ ਹੋ ਸਕਦੀ ਹੈ ਅਤੇ ਧੱਬੇਦਾਰ ਦਿਖਾਈ ਦੇ ਸਕਦੀ ਹੈ। ਤੁਸੀਂ ਖੁਸ਼ਕ ਚਮੜੀ ਲਈ ਲੋਸ਼ਨ (ਜਿਵੇਂ ਕਿ Eucerin®) ਦੀ ਵਰਤੋਂ ਕਰ ਸਕਦੇ ਹੋ ਤਾਂ ਜੋ ਇਸਨੂੰ ਨਮੀਦਾਰ ਬਣਾਈ ਰੱਖਿਆ ਜਾ ਸਕੇ। ਸਨਸਕ੍ਰੀਨ ਲਗਾਉਣ ਨਾਲ ਚਮੜੀ ਨੂੰ ਸੂਰਜੀ ਕਿਰਨਾਂ ਤੋਂ ਬਚਾਉਣ ਵਿਚ ਵੀ ਮਦਦ ਮਿਲੇਗੀ। ਇਹ ਚਮੜੀ ਦੀਆਂ ਪ੍ਰਤੀਕਿਰਿਆਵਾਂ ਤੁਹਾਡੇ ਇਲਾਜ ਦੇ ਖਤਮ ਹੋਣ ਤੋਂ ਲਗਭਗ 3 ਜਾਂ 4 ਹਫ਼ਤਿਆਂ ਬਾਅਦ ਹੌਲੀ-ਹੌਲੀ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ।
- ਥਕਾਵਟ: ਥਕਾਵਟ, ਥੱਕੇ ਜਾਂ ਕਮਜ਼ੋਰ ਹੋਣ, ਕੰਮ ਨਾ ਕਰਨ ਦੀ ਇੱਛਾ, ਧਿਆਨ ਕੇਂਦਰਿਤ ਕਰਨ ਦੇ ਯੋਗ ਨਾ ਹੋਣ, ਜਾਂ ਸੁਸਤੀ ਮਹਿਸੂਸ ਕਰਨ ਦੀ ਭਾਵਨਾ ਹੈ। ਥਕਾਵਟ ਹਲਕੀ ਤੋਂ ਗੰਭੀਰ ਤੱਕ ਹੋ ਸਕਦੀ ਹੈ। ਤੁਹਾਡੇ ਇਲਾਜ ਦੇ ਦੌਰਾਨ ਜਾਂ ਬਾਅਦ ਵਿੱਚ ਤੁਹਾਨੂੰ ਥਕਾਵਟ ਹੋ ਸਕਦੀ ਹੈ, ਅਤੇ ਇਹ ਤੁਹਾਡੇ ਇਲਾਜ ਦੇ ਖਤਮ ਹੋਣ ਤੋਂ ਬਾਅਦ 6 ਹਫ਼ਤਿਆਂ ਤੋਂ 1 ਸਾਲ ਤੱਕ ਰਹਿ ਸਕਦੀ ਹੈ।
- ਦਰਦ ਦਾ ਇਕਦਮ ਵੱਧਣਾ ਅਤੇ ਇਲਾਜ ਵਾਲੀ ਥਾਂ ਦੇ ਆਲੇ-ਦੁਆਲੇ ਸੋਜ: ਦਰਦ ਦਾ ਇਕਦਮ ਵੱਧਣਾ ਦਰਦ ਵਿੱਚ ਇੱਕ ਅਸਥਾਈ ਵਾਧਾ ਹੈ। ਤੁਹਾਡੇ ਇਲਾਜ ਦੌਰਾਨ, ਇਲਾਜ ਕੀਤਾ ਜਾ ਰਿਹਾ ਖੇਤਰ ਸੁੱਜ ਸਕਦਾ ਹੈ ਅਤੇ ਦਰਦਾਇਕ ਹੋ ਸਕਦਾ ਹੈ। ਅਸੀਂ ਇਸ ਵਿੱਚ ਮਦਦ ਕਰਨ ਲਈ ਦਵਾਈਆਂ ਲਿਖ ਸਕਦੇ ਹਾਂ।